ਪੰਜਾਬ ਸਰਕਾਰ ਦੇ ਪੰਜਾਬ ਟਰਾਸਪੋਰਟ ਵਿਭਾਗ ਵੱਲੋਂ ਚਲਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਦੌਰਾਨ ਆਰ ਟੀ ਓ ਸੰਜੀਵ ਕੁਮਾਰ ਵੱਲੋ ਜਿਲ੍ਹਾ ਦੀ ਹਦੂਦ ਅਧੀਨ ਆਉਂਦੇ ਮਲੋਟ-ਅਬੋਹਰ ਰੋਡ ,ਮੁਕਤਸਰ-ਬਠਿੰਡਾ ਰੋਡ ਦੀਆਂ ਸੜਕਾਂ ‘ਤੇ ਕਮਰਸੀਅਲ ਵਾਹਨ (ਹੈਵੀ ) ਦੀ ਅਚਨਚੇਤ ਚੈਕਿੰਗ ਕੀਤੀ ਗਈ ਕੀਤੀ ਗਈ ਆਰ ਟੀ ਓ ਸੰਜੀਵ ਕੁਮਾਰ ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ 3 ਗੱਡੀਆਂ ਨੂੰ ਧਾਰਾ 207 ਅੰਦਰ ਬੰਦ ਕੀਤਾ ਗਿਆ ਅਤੇ 20 ਗੱਡੀਆਂ ਦੇ ਚਲਾਨ ਕੀਤੇ, ਜਿਨ੍ਹਾਂ ਵਿੱਚੋਂ ਟਰੱਕ ਟਰਾਲਾ, ਟ੍ਰੈਕਟਰ ਟਰਾਲੀ ,ਟਿੱਪਰ, ਪਿੱਕ ਅੱਪ-ਬਾਡੀ ਅਲਟਰੇਸ਼ਨ, ਓਵਰਲੈਨਥ, ਬਿਨਾਂ ਦਸਤਾਵੇਜ਼ਾਂ, ਓਵਰਲੋਡ, ਓਵਰਹਾਈਟ, ਪ੍ਰੈਸ਼ਰ ਹਾਰਨ, ਬਿਨਾਂ ਟੈਕਸ ਸ਼ੀਟ ਬੈਲਟ ਆਦਿ ਸਨ ਗੱਲ ਬਾਤ ਕਰਦਿਆ ਕਿਹਾ ਸੜਕ ਸੁਰੱਖਿਆ ਮਹੀਨੇ ਦੌਰਾਨ ਉਹਨਾਂ ਵੱਲੋ ਹਰ ਇਕ ਡਰਾਈਵਰ ਜੋ ਸੜਕ ਤੇ ਆਪਣਾ ਵਾਹਨ ਚਲਾਉਂਦਾ ਉਹਨਾ ਨੂੰ ਜਾਗਰੂਕ ਕੀਤਾ ਜਾ ਰਿਹਾ ਤਾਕਿ ਉਹ ਸੜਕ ਤੇ ਚਲਦੇ ਸਮੇ ਸੜਕੀ ਨਿਯਮਾਂ ਦੀ ਪਾਲਣਾ ਕਰਨ ਆਪਣੇ ਵਾਹਨ ਦੇ ਸਦਤਾਵੇਜ ਪੂਰੇ ਕਰਕੇ ਗੱਡੀ ਚਲਾਉਣ ,ਓਵਰ ਲੋਡ ਕਰਕੇ ਆਪਣੇ ਵਾਹਨ ਨਾ ਤੋਰਨ ,ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸੜਕ ਤੇ ਚਲਦੇ ਸਮੇ ਉਹ ਨਸ਼ੇ ਦਾ ਉਪਯੋਗ ਨਾ ਕਰਨ ਤਾ ਜੋ ਆਪਣੀ ਅਤੇ ਦੂਜਿਆ ਦੀ ਜਾਨ ਅਤੇ ਕਿਸੇ ਵੀ ਤਰਾ ਦਾ ਨੁਕਸਾਨ ਨਾ ਹੋਵੇ ਉਹਨਾਂ ਵਿਸਵਾਸ ਦਵਾਇਆ ਕਿ ਉਹਨਾਂ ਵੱਲੋ ਇਹ ਚੈਕਿੰਗ ਅਤੇ ਸੜਕ ਸੁਰੱਖਿਆ ਸਬੰਧੀ ਜਗਰੂਕਤਾ ਇਸੇ ਤਰਾ ਜਾਰੀ ਰਹੇਗੀ । ਇਸ ਮੌਕੇ ਕਲਰਕ ਨੀਰਜ ਕੁਮਾਰ ,ਗੁਰਵਿੰਦਰ ਸਿੰਘ ,ਪਰਮਿੰਦਰ ਸਿੰਘ ਇੰਦੀਵਰ ਯਾਦਵ ਅਤੇ ਆਰ ਟੀ ਓ ਦਫ਼ਤਰ ਦਾ ਸਾਫ ਹਾਜਰ ਸੀ

Next
This is the most recent post.
Previous
This is the last post.
 
Top